ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ
ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ ਗੀਤਾਂ ਦੀਆਂ ਭੈੜੀਆਂ ਰੀਤਾਂ ਨੇ
ਕੁਛ ਝੂਠੇ ਰਸਮ ਰਿਵਾਜਾਂ ਨੇ
ਕੁਛ ਉਠਦੀਆਂ ਕੂੜ ਆਵਾਜਾਂ ਨੇ
ਕੁਛ ਧਰਮ ਦੇ ਠੇਕੇਦਾਰਾਂ ਨੇ
ਕੁਛ ਨਸ਼ੇ ਦੇ ਸਖਤ ਬਿਮਾਰਾਂ ਨੇ
ਨਿੱਤ ਮਾੜੀਆਂ ਜੰਮਦੀਆਂ ਨੀਅਤਾਂ ਨੇ
ਕੁਛ ਧਾਗੇ-ਤਵਜ ਤਵੀਤਾਂ ਨੇ ....
ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ
ਗੀਤਾਂ ਦੀਆਂ ਭੈੜੀਆਂ ਰੀਤਾਂ ਨੇ....