Search

9 Mar 2013

ਮਾਂ ਤੇਰਿਆਂ ਹੱਥਾਂ ਦੀ ਚੂਰੀ

ਚੰਦਰੇ ਡਾਲਰ ਹੋਣ ਨਾ ਦਿੰਦੇ ਮਨ ਦੀ ਇੱਛਾ ਪੂਰੀ,
ਕਰਜ਼ੇ ਦੀ ਪੰਡ ਜੇ ਬਾਪੂ ਦੇ ਸਿਰ ਨਾਂ ਹੁੰਦੀ ਭਾਰੀ ,
ਤੈਨੂੰ ਛੱਡਕੇ ਮੁਲਖ ਬਿਗਾਨੇ ਕਦੇ ਨਾਂ ਲਾੳਦਾ ਡਾਰੀ,
ਦਿਲ ਤਾਂ ਹਰ ਪਲ ਤੇਰੇ ਕੋਲ ਬੇਸ਼ੱਕ ਪੈ ਗਈ ਦੂਰੀ..
ਚਿੱਤ ਕਰਦਾ ਰੋਜ਼ ਮੇਰਾ ਖਾਣ ਨੂੰ
ਮਾਂ ਤੇਰਿਆਂ ਹੱਥਾਂ ਦੀ ਚੂਰੀ.......
ਇਕੋ ਦੁਆ ਮੈ ਹਾਂ ਮੰਗਦਾ ਅੰਮੀਏ ਬਹੁਤੇ ਚਿਰ ਤੋਂ,
ਅੰਮੜੀ ਦਾ ਸਾਇਆ ਨਾ ਉਠੇ ਕਿਸੇ ਬੱਚੇ ਦੇ ਸਿਰ ਤੋਂ ,
ਮਾਂ ਤੋ ਬਿਨ ਤਾਂ ਕੰਧਾਂ ਥਮਲੇ ਸਭ ਜਾਂਦੇ ਨੇ ਘੂਰੀ......
ਚਿੱਤ ਕਰਦਾ ਰੋਜ਼ ਮੇਰਾ ਖਾਣ ਨੂੰ
ਮਾਂ ਤੇਰਿਆਂ ਹੱਥਾਂ ਦੀ ਚੂਰੀ ........
ਮਾਂ ਤੇਰਿਆਂ ਹੱਥਾਂ ਦੀ ਚੂਰੀ ...............