ਹੀਰੋ ਕੱਟ ਪਵਾ ਲਏ ਨੇ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ……………
ਅੱਗੇ-ਅੱਗੇ ਭੱਜ ਜਾਣਾ ਤੇ
ਛੇਤੀ ਹਥ ਨਾ ਆਉਣਾ,
ਕੰਘੀ ਨਾਲ ਜਦੋਂ ਖਿਚ ਜਿਹੀ ਪੈਣੀ
ਉਚੀ ਉਚੀ ਰੋਣਾ,
ਓ ਬਚਪਨ ਦੀਆਂ ਯਾਦਾਂ
ਹੁਣ ਵੀ ਬਹੁਤ ਰਵਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ ………………
ਚਿੱਟੇ ਰੁਮਾਲ ਦਾ ਫੁੱਲ ਬਣਾ ਕੇ
ਜੂੜੇ ਉੱਤੇ ਪਾਉਣਾ,
ਅਖਾਂ ਦੇ ਵਿਚ ਸੂਰਮਾ ਪਾ ਕੇ
ਨਜ਼ਰਾਂ ਤੋਂ ਬਚਾਉਣਾ,
ਮੇਰਾ ਸੋਹਣਾ ਜਿਹਾ ਪੁੱਤ ਕਹਿ ਕੇ
ਜਦੋਂ ਵੀ ਗਲ ਨਾਲ ਲਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ………………..
ਹੁਣ ਵੀ ਅੱਗੇ ਭੱਜਣਾ ਚਾਹਵਾਂ
ਨਾ ਕੋਈ ਅਵਾਜਾਂ ਮਾਰੇ,
ਹੁਣ ਨਾ ਕੋਈ ਕਹੇ “Desi” ਨੂੰ
ਦੇਖ ਕਿੱਦਾਂ ਵਾਲ ਖਿਲਾਰੇ ,
ਮਾਂ ਦੀਆਂ ਅਵਾਜਾਂ ਅੱਜ ਵੀ ਕੰਨੀਂ
ਸ਼ੋਰ ਮਚਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ…