ਹੋਹੋਹੋ ਹੋ ਹੋ
ਮੁੰਡਾ ਸਰਦਾਰਾਂ ਦਾ, ਹੋ ਮੁੰਡਾ ਸਰਦਾਰਾਂ ਦਾ,
ਸਿਰ ਦਸਤਾਰ ਗਲੇ ਵਿਚ ਖੰਡਾ, ਅੰਦਪੁਰ ਨੂੰ ਜਾਂਦਾ ੲੇ
ਲਾ ਕੇ ਜਾਂਦਾ ਇਹ ਬੁੱਲਟ ਤੇ ਕੇਸਰੀ ਝੰਡਾ,
ਮੁੰਡਾ ਸਰਦਾਰਾਂ ਦਾ।
ਆਜੇ ਤੱਕ ਵੀ ਭੁੱਲਿਆ ਨਈ, ਕੀਤੀ ਸਿਘਾਂ ਜੋ ਕੁਰਬਾਨੀ।
ਨਾਲੇ ਸਾਕੇ ਯਾਦ ਕਰੇ, ਨਾਲੇ ਪੜਦਾ ਏ ਗੁਰਬਾਣੀ।
ਨਾਲੇ ਚੇਤੇ ਕਰਦਾ ਇਹ ਇਕ ਦੀਵਾਰ, ਬੁਰਜ ਇਕ ਠੰਡਾ।
ਅੰਦਪੁਰ ਨੂੰ ਜਾਂਦਾ ੲੇ, ਲਾ ਕੇ ਜਾਂਦਾ ਇਹ ਬੁੱਲਟ ਤੇ ਕੇਸਰੀ ਝੰਡਾ।
ਮੁੰਡਾ ਸਰਦਾਰਾਂ ਦਾ, ਸਿਰ ਦਸਤਾਰ ਗਲੇ ਵਿਚ ਖੰਡਾ।
ਸਵਾ ਲੱਖ ਨਾਲ ਭਿੜ ਜਾਂਦੇ, ਇਹ ਮਰਨੋ ਮੂਲ ਨਾ ਡਰਦੇ।
ਬੱਬਰ ਸ਼ੇਰਾਂ ਵਰਗੇ ਨੇਂ, ਇਹ ਪੁੱਤਰ ਕਲਗੀਧਰ ਦੇ।
ਲੈ ਚੂਲਾ ਅੰਮ੍ਰਿਤ ਦਾ, ਮਾਧੋ ਦਾਸ ਤੋਂ ਬਣ ਗਿਆ ਬੰਦਾ।
ਅੰਦਪੁਰ ਨੂੰ ਜਾਂਦਾ ੲੇ, ਲਾ ਕੇ ਜਾਂਦਾ ਇਹ ਬੁੱਲਟ ਤੇ ਕੇਸਰੀ ਝੰਡਾ।
ਮੁੰਡਾ ਸਰਦਾਰਾਂ ਦਾ, ਸਿਰ ਦਸਤਾਰ ਗਲੇ ਵਿਚ ਖੰਡਾ।
ਕਦੇ ਸੀਸ ਤਲੀ ਤੇ ਜੀ ਕਦੇ ਸੀਸ ਦੇ ਉੱਤੇ ਰੰਬੀ
ਤੱਕ ਜਿਗਰਾ ਸਿੰਘਾਂ ਦਾ ਉਦੋਂ ਮੌਤ ਦੀ ਰੂਹ ਵੀ ਕੰਬੀ,
ਗੱਲ ਅਣਖਾਂ ਤੇ ਆਵੇ ਰਣ ਵਿਚ ਖੜਕਾਉਂਦਾ ਖਾਂਦਾ
ਅੰਦਪੁਰ ਨੂੰ ਜਾਂਦਾ ੲੇ, ਲਾ ਕੇ ਬੁੱਲਟ ਤੇ ਕੇਸਰੀ ਝੰਡਾ
ਮੁੰਡਾ ਸਰਦਾਰਾਂ ਦਾ, ਸਿਰ ਦਸਤਾਰ ਗਲੇ ਵਿਚ ਖੰਡਾ
ਅੰਦਪੁਰ ਨੂੰ ਜਾਂਦਾ ੲੇ, ਲਾ ਕੇ ਬੁੱਲਟ ਤੇ ਕੇਸਰੀ ਝੰਡਾ
ਮੁੰਡਾ ਸਰਦਾਰਾਂ ਦਾ..।।