Search

28 Mar 2013

ਸਰਤਾਜ: ਜੱਦ ਜ਼ਿਕਰ ਤੇਰਾ ਹੋਵੇ: - Lyrics

Jad Jikar Tera Howe by Satinder Sartaaj, Live Show 2012, UK

ਜੱਦ ਜ਼ਿਕਰ ਤੇਰਾ ਹੋਵੇ, ਰੁਖ ਬੋਲਣ ਲਗਦੇ ਨੇ
ਪੱਤਝ੍ੜ ਦਾ ਮੌਸਮ ਵੀ, ਰੰਗੀਨ ਜਿਹਾ ਲਗਦਾ
ਸੱਜ-ਫ੍ਫਬ ਕੇ ਖਿਆਲ ਮੇਰੇ, ਫੇਰ ਛੇੜਨ ਕਲਮਾਂ ਨੂੰ
ਗੀਤਾਂ ਦਾ ਮੁਖੜਾ ਵੀ, ਸ਼ੌਕੀਨ ਜਿਹਾ ਲਗਦਾ 
ਤਾਰੀਫ਼ ਕਿਵੇਂ ਕਰੀਏ, ਕੇ ਮਿਸਾਲ ਨਹੀ ਲਭਦੀ
ਅੱਸੀ ਜੋ ਵੀ ਲਿਖਦੇ ਆ, ਤੌਹੀਨ ਜਿਹਾ ਲਗਦਾ
ਤੇਰੀ ਗੱਲ ਦਾ ਫੁੱਲਾ ਨੇ, ਰੰਗ ਚੋਰੀ ਕਰ ਲ਼ੇਣਾ
ਮੈਂੰਨੂੰ ਇਹੋ ਮਸਲਾ ਵੀ, ਸੰਗੀਨ ਜਿਹਾ ਲਗਦਾ 
ਤੂੰ ਕਹੇ ਤਾ ਛਿਪ ਜਾਂਦਾ, ਤੂ ਕਹੇ ਤਾ ਚੜ ਜਾਂਦਾ
ਇਹ ਚੰਨ ਵੀ ਹੁਣ ਤੇਰੇ, ਅਧੀਨ ਜਿਹਾ ਲਗਦਾ 
ਮੈਂ ਕਿਸੇ ਤੋ ਪਰੀਆਂ ਦੀ, ਇਕ ਸੁਣੀ ਕਹਾਣੀ ਸੀ
ਅੱਜ ਉਸ ਅਫ੍ਸਾਣੇ ਤੇ, ਯਕੀਨ ਜਿਹਾ ਲਗਦਾ
ਤੇਰਾ ਹਾਸਾ ਅੱਕ ਨੰ ਵੀ, ਮਿਸ਼ਰੀ ਕਰ ਦੇਂਦਾ ਏ
ਪਰ ਗੁੱਸੇ ਵਿਚ ਸ਼ੇਹਦ ਨਿਰਾ, ਨਮ੍ਕੀਨ ਜਿਹਾ ਲਗਦਾ
ਦਿਲ ਜਦ ਜਜ਼ਬਾਤਾ ਨੂੰ, ਮਹਿਸੂਸ ਨਹੀ ਕਰਦਾ
ਫਿਰ ਦਿਲ, ਦਿਲ ਨਹੀ ਰਿਹੰਦਾ, ਮਸ਼ੀਨ ਜਿਹਾ ਲਗਦਾ
ਜਿੱਸ ਦਿੰਨ ਤੋ ਨਾਲ ਤੇਰੇ, ਨਜ਼ਰਾ ਮਿਲ ਗਈਆਂ ਨੇ
'ਸਰਤਾਜ' ਨੂੰ ਅੰਬਰ ਵੀ, ਜ਼ਮੀਨ ਜਿਹਾ ਲਗਦਾ